ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ
ਸਚਖੰਡ ਦਾ ਸੰਦੇਸ਼ਾ ਭਾਗ-7
(ਸ਼ਬਦ ਨੰ:114)
ਹੀਰਾ ਜਨਮ ਕਿਉਂ ਮਿੱਟੀ...
ਤਰਜ਼:- ਨੀ ਓ ਆ ਗਿਆ ਜਿਹਨੂੰ ਸੀ ਲੋੜ ਤੇਰੀ...
ਟੇਕ:- ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ,
ਇਹ ਬਾਰ-ਬਾਰ ਹੱਥ ਨਾ ਆਵੇ |
1. ਦੁਰਲਭ ਜਨਮ ਹੈ ਮਿਲਿਆ ਹੀਰਾ |
ਕਦਰ ਨਾ ਪਾਵੇਂ ਇਸ ਦੀ ਵੀਰਾ |
ਹੱਥੋਂ ਚਲਾ ਗਿਆ ਫਿਰ ਪਛਤਾਵੇਂ, ਇਹ ਬਾਰ ਬਾਰ...
2. ਰੱਬ ਦੇ ਮਿਲਣ ਦੀ ਇਹ ਹੈ ਵਾਰੀ |
ਖਾਣ-ਸੌਣ, ਕੰਮਾਂ ਵਿੱਚ ਜਾਵੇਂ ਗੁਜ਼ਾਰੀ |
ਵਾਂਗ ਪਸ਼ੂਆਂ ਦੇ ਇਸਨੂੰ ਗਵਾਵੇਂ | ਇਹ ਬਾਰ-ਬਾਰ...
3. ਭੋਗ ਚੁਰਾਸੀ ਜਨਮ ਹੈ ਮਿਲਿਆ,
ਸਦੀਆਂ ਮਗਰੋਂ ਫੂਲ ਹੈ ਖਿਲਿਆ |
ਕਿਉਂ ਤੂੰ ਵਿਸ਼ਿਆਂ-ਵਿਕਾਰਾਂ "ਚ ਗਵਾਵੇਂ, ਇਹ ਬਾਰ ਬਾਰ...
4. ਮਾਨਸ ਜਨਮ ਦੀ ਕਦਰ ਹੈ ਪਾਣਾ |
ਜਨਮ-ਮਰਨ ਦਾ ਚੱਕਰ ਮੁਕਾਣਾ |
ਜਨਮ"ਚ ਨਾਮ ਧਿਆਵੇਂ, ਇਹ ਬਾਰ ਬਾਰ...
5. ਸਵਾਸਾਂ ਦੀ ਪੰੂਜੀ ਗਿਣ ਕੇ ਲਿਆਇਆ |
ਸੱਚ ਦਾ ਵਪਾਰੀ ਬਣ ਕੇ ਆਇਆ |
ਪੰੂਜੀ ਝੂਠੇ ਸੌਦਿਆਂ ਦੇ ਵਿੱਚ ਲਾਵੇਂ, ਇਹ ਬਾਰ ਬਾਰ...
6. ਅੱਜ ਦਾ ਕੰਮ ਨਾ ਕੱਲ "ਤੇ ਪਾਵੀਂ |
ਅੱਜ ਦਾ ਕੰਮ ਹੁਣੇ ਕਰ ਕੇ ਜਾਵੀਂ |
ਰਹਿੰਦੀ ਉਮਰ ਨੂੰ ਲੇਖੇ ਵਿੱਚ ਲਾਵੇਂ, ਇਹ ਬਾਰ-ਬਾਰ...
7. ਬਾਰ-ਬਾਰ ਕਹਿਣ 0ਸ਼ਾਹ ਸਤਿਨਾਮ ਜੀ# ਪੁਕਾਰ ਕੇ |
ਜਨਮ ਦੀ ਬਾਜ਼ੀ ਭਾਈ ਜਾਣਾ ਨਾ ਹਾਰ ਕੇ |
ਸੁਣ ਕੇ ਬਚਨ ਤੇ ਅਮਲ ਕਮਾਵੇਂ, ਇਹ ਬਾਰ ਬਾਰ... | |
ਹੀਰਾ ਜਨਮ ਕਿਉਂ ਮਿੱਟੀ "ਚ ਮਿਲਾਵੇਂ
ਸਚਖੰਡ ਦਾ ਸੰਦੇਸ਼ਾ ਭਾਗ-7
0 comments:
Post a Comment
Note: only a member of this blog may post a comment.