ਅੱਜ ਤੋਂ ਕਈ ਸਾਲ ਪਹਿਲਾਂ ਜਦੋਂ PowerVu Channels ਚੱਲਦੇ ਸਨ। ਤਾਂ ਬਹੁਤ ਵਾਰ ਬੇਨਤੀ ਕੀਤੀ ਸੀ ਵੀ PowerVu Channels ਦੇ Screenshot ਤੇ Videos Internet ਤੇ ਪੋਸਟ ਨਾ ਕਰੋ। ਪਰ ਜਨਤਾ ਕਿੱਥੇ ਟਲਦੀ ਆ ਜਿਨ੍ਹਾਂ ਚਿਰ ਬੰਦ ਨਹੀਂ ਹੋਏ ਪਤੰਦਰ ਹਟੇ ਨੀ। ਤੇ ਹੁਣ ਇਹੋ ਹਾਲ ਆ cccam ਵਾਲਿਆਂ ਦਾ ਹੋਣਾ।
ਚਲੋਂ ਖੈਰ ਗੱਲ ਕਰਦੇ ਹਾਂ Asiasat 7 @ 105.5° East ਦੀ।
ਇਸਤੇ ਦੋ ਪੈੱਕ ok ਸਨ ਇਕ Turner International Asia ਵਾਲਿਆਂ ਦਾ Cartoon Network Asia, CNN ਵਾਲਾ, ਦੂਜਾ Sony Pictures Networks India ਦਾ।
ਹੁਣ Turner International Asia ਵਾਲਿਆਂ ਨੇ ਆਪਣੀ Encryption PowerVu ਤੋਂ ਬਦਲ ਕੇ Digicipher ਤੇ ਕਰ ਲਈ , ਤੇ ਜੋ 2 ਚੈਨਲ PowerVu ਤੇ ਬਾਕੀ ਹਨ ਉਹ ਇਹਨਾਂ ਨੇ MPEG 2 codec to ਬਦਲ ਕੇ Hevc h265 ਤੇ ਕਰ ਦਿੱਤੇ।
ਦੂਜਾ Sony Pictures Networks India ਵਾਲਿਆਂ ਨੇ 66 ਡਿਗਰੀ ਵਾਲੇ ਆਪਣੇ ਕਈ ਹੋਰ HD ਚੈਨਲ ਬਦਲੀ ਕਰਕੇ 105.5 ਡਿਗਰੀ ਤੇ ਲਿਆਦੇ । ਇੱਥੇ sony ਵਾਲਿਆਂ ਦਾ ਪੈੱਕ ਭਾਵੇਂ ਪਹਿਲਾ ਨਾਲੋਂ ਵੀ ਵਧੀਆਂ ਹੋ ਗਿਆ ਪਰ ਇਹਨਾਂ ਨੇ ਇੱਥੇ ਆਪਣੀ Encryption PowerVu ਤੋਂ ਬਦਲ ਕੇ Videoguard ਤੇ ਕਰ ਲਈ। ਭਾਵੇਂ ਇਹ ਚੈਨਲ PowerVu Encryption ਵੀ show ਕਰ ਰਹੇ ਹਨ ਪਰ ਇਹਨਾਂ ਨੇ ਵਾਰ ਵਾਰ Keys ਬਦਲ ਕੇ ਤੇ ਪੈੱਕ ਨੂੰ free ਵਿੱਚ Crack / Decode ਕਰਨਾ ਤਕਰੀਬਨ ਬੰਦ ਕਰ ਦਿੱਤਾ।
ਤੇ ਆਉਣ ਵਾਲੇ ਸਮੇਂ ਵਿੱਚ ਇਹ PowerVu Encryption ਜੋ ਕੇ 2nd Encryption ਤੇ ਤੌਰ ਤੇ ਚੱਲ ਰਹੀ ਹੈ, ਨੂੰ ਬਿਲਕੁੱਲ ਬੰਦ ਕਰ ਦੇਣਗੇ।
ਤੇ ਇਸੇ ਤਰ੍ਹਾਂ ਹੋਲੀ ਹੋਲੀ paid dth ਵਾਲੇ ਕਰਨਗੇ।
ਆਪਣੀ Encryption ਹੋਰ ਜ਼ਿਆਦਾ secure ਕਰਨਗੇ।
ਤੇ packs ਨੂੰ crack ਕਰ ਪਾਉਣਾ ਬਿਲਕੁੱਲ ਬੰਦ ਕਰ ਦੇਣਗੇ।
✍ #Er Balvinder Singh
10.09.2020
0 comments:
Post a Comment
Note: only a member of this blog may post a comment.